ਆਪ ਨੇ ਕਿਸਾਨੀ ਸੰਘਰਸ਼ ‘ਚ ਜਿੰਦਗੀਆਂ ਗੁਆਉਣ ਵਾਲੇ ਕਿਸਾਨਾਂ ਨੂੰ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ * ਕਿਸਾਨਾਂ ਦੀਆਂ ਸ਼ਹਾਦਤਾਂ ਜਾਇਆ ਨਹੀਂ ਜਾਣਗੀਆਂ – ਤਵਿੰਦਰ ਰਾਮ
ਫਗਵਾੜਾ 19 ਸਤੰਬਰ
ਆਮ ਆਦਮੀ ਪਾਰਟੀ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਧ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ਉਪਰ ਸੰਘਰਸ਼ ਦੌਰਾਨ ਜਾਨਾਂ ਵਾਰਨ ਵਾਲੇ 600 ਤੋਂ ਵੱਧ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਜਿਲ੍ਹਾ ਕੈਸ਼ੀਅਰ ਹਰਜਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਤਵਿੰਦਰ ਰਾਮ ਅਤੇ ਗੁਰਵਿੰਦਰ ਸਿੰਘ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਇਸ ਕੈਂਡਲ ਮਾਰਚ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਜਿਲ੍ਹਾ ਕੋਆਰਡੀਨੇਟਰ ਮੈਡਮ ਲਲਿਤ, ਸੂਬਾ ਸਪੋਕਸ ਪਰਸਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਐਸ.ਸੀ. ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਬਲਾਕ ਪ੍ਰਧਾਨ ਤਵਿੰਦਰ ਰਾਮ ਅਤੇ ਹੋਰਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾ ਨਾਲ ਗੱਲਬਾਤ ਨਾ ਕਰਨਾ ਬਹੁਤ ਵੱਡੀ ਧੱਕੇਸ਼ਾਹੀ ਹੈ। ਕਿਸਾਨ ਪਿਛਲੇ ਦਸ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਪਰ ਪਰਿਵਾਰਾਂ ਸਮੇਤ ਖੁੱਲ੍ਹੇ ਅਸਮਾਨ ਹੇਠਾਂ ਬੈਠੇ ਹਨ। ਸੈਂਕੜੇ ਕਿਸਾਨ ਜਿੰਦਗੀਆਂ ਵਾਰ ਚੁੱਕੇ ਹਨ। ਉਹਨਾਂ ਮੰਗ ਕੀਤੀ ਕਿ ਅੰਨਦਾਤਾ ਕਿਸਾਨ ਦਾ ਸਨਮਾਨ ਕਰਦੇ ਹੋਏ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ। ਆਪ ਆਗੂਆਂ ਨੇ ਕਿਹਾ ਕਿ ਉਹ ਹਮੇਸ਼ਾ ਕਿਸਾਨੀ ਸੰਘਰਸ਼ ਦੇ ਨਾਲ ਰਹੇ ਹਨ ਅਤੇ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ, ਕਿਸਾਨਾ ਦਾ ਸਮਰਥਨ ਜਾਰੀ ਰਹੇਗਾ। ਇਸ ਮੌਕੇ ਡਾ. ਜਤਿੰਦਰ ਸਿੰਘ ਪਰਹਾਰ, ਮਹਿਲਾ ਵਿੰਗ ਦੀ ਹਲਕਾ ਇੰਚਾਰਜ ਮਨਦੀਪ ਕੌਰ, ਟਰਾਂਸਪੋਰਟ ਸੈਲ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਬਲਾਕ ਪ੍ਰਧਾਨ ਵਿਸ਼ਾਲ ਵਾਲੀਆ, ਨਿਤੀਨ ਮਿੱਠੂ, ਰੁਪਿੰਦਰ ਕੌਰ, ਸ਼ਾਰਦਾ ਰਾਣੀ, ਸੋਨੀਆ ਜੰਡਾ, ਮਨਵਿੰਦਰ ਕੌਰ, ਸੁਨਤੀ ਰਾਣੀ, ਮਨੀਸ਼ ਜੰਡਾ, ਮੱਖਣ ਸਿੰਘ, ਅਮਰੀਕ ਸਿੰਘ, ਜੀਤ ਦਾਸ, ਰਾਜੇਸ਼ ਕੌਲਸਰ, ਵਿੱਕੀ ਸਿੰਘ, ਗੁਰਪ੍ਰੀਤ, ਮਨਜੀਤ ਸਿੰਘ, ਸ਼ਮਿੰਦਰ ਸਿੰਘ ਸਮੇਤ ਸੈਂਕੜੇ ਆਪ ਵਰਕਰ ਹਾਜਰ ਸਨ।