Headlines

ਪੁਲਿਸ ਨੇ 4 ਦੋਸ਼ੀਆਂ ਨੂੰ ਨਾਜਾਇਜ਼ ਅਸਲੇ ਅਤੇ ਹੈਰੋਇਨ ਸਮੇਤ ਕੀਤਾ ਕਾਬੂ

ਪੰਜਾਬ  ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ  ਤਹਿਤ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ਼ ਗੋਰਾ ਮੱਛਰ ਪੁੱਤਰ ਮਹਿੰਦਰ ਸਿੰਘ ਵਾਸੀ ਕੰਬੋਜ਼ ਨਗਰ,ਨੇੜੇ ਬੰਸੀ ਗੇਟ ਫਿਰੋਜ਼ਪੁਰ ਜੋ ਕਿ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਅਮਨਦੀਪ ਸਿੰਘ ਉਰਫ਼ ਗੋਰਾ ਉਕਤ ਅੱਜ ਬੱਸ ਅੱਡਾ ਮਹਿਣਾ ਵਿਖੇ ਖੜਾ ਕਿਸੇ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਅਮਨਦੀਪ ਸਿੰਘ ਉਰਫ ਗੋਰਾ ਉਕਤ ਨੂੰ ਬੱਸ ਅੱਡਾ ਮਹਿਣਾ ਤੋਂ ਕਾਬੂ ਕਰਕੇ ਉਸ ਪਾਸੋਂ 300 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਬਰੇਟਾ 9 ਐਮ ਐਮ ਸਮੇਤ 04 ਰੋਂਦ ਜਿੰਦਾ ਬਰਾਮਦ ਕੀਤੇ ਗਏ।  ਜਿਸ ਸਬੰਧੀ ਮੁਕਦਮਾ ਨੰਬਰ 118 ਮਿਤੀ-30.09.21 ਅ/ਧ 21-61-85 ਐਨ.ਡੀ.ਪੀ.ਐਸ. ਏ.ਸੀ.ਟੀ.ਐਚ. ਵਾਧਾ ਜੁਰਮ 25(6)(7)-54-59 ਅਸਲਾ ਐਕਟ ਥਾਣਾ ਮਹਿਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀ ਅਮਨਦੀਪ ਸਿੰਘ ਉਰਫ ਗੋਰਾ ਉਕਤ ਨੇ ਦੌਰਾਨੇ ਪੁਛਗਿੱਛ ਦੱਸਿਆ ਕਿ ਇਹ ਪਿਸਟਲ ਜੋ ਉਸ ਪਾਸੋ ਬਰਾਮਦ ਹੋਇਆ ਹੈ। ਇਹ ਉਸਨੂੰ ਜਸਵਿੰਦਰ ਸਿੰਘ ਉਰਫ ਜੱਸੂ ਪੁੱਤਰ ਗੁਰਮੀਤ ਸਿੰਘ ਵਾਸੀ ਜੱਗਾ ਪੱਤੀ ਕੋਕਰੀ ਕਲਾਂ ਨੇ ਦਿੱਤਾ ਸੀ। ਜਿਸ ਤੇ ਜਸਵਿੰਦਰ ਸਿੰਘ ਨੂੰ ਇਸ ਮੁਕੱਦਮੇ ਵਿਚ ਨਾਮਜਦ ਕਰਕੇ ਮਿਤੀ 1.10.2021 ਨੂੰ ਦੋਸੀ ਜਸਵਿੰਦਰ ਸਿੰਘ ਉਰਫ ਜੱਸੂ ਉਕਤ ਨੂੰ ਬੁੱਘੀਪੁਰਾ ਚੌਕ ਤੋ ਗ੍ਰਿਫਤਾਰ ਕੀਤਾ ਗਿਆ।

ਸੀਨੀਅਰ ਕਪਤਾਨ ਨੇ ਪ੍ਰੈਸ ਕਾਨਫਰੰਸ ਜਰੀਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਜਸਵਿੰਦਰ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਅਮਨਦੀਪ ਸਿੰਘ ਗੋਰਾ ਨੂੰ ਦਿੱਤੇ ਪਿਸਟਲ ਤੋਂ ਬਿਨ੍ਹਾਂ ਉਸਨੇ ਦੋ ਹੋਰ ਪਿਸਟਲ ਬਰੇਟਾ 9 ਐਮ.ਐਮ ਸਮੇਤ 10 ਰੌਂਦ ਉਸ ਨੇ ਅੱਗੇ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪ੍ਰਵਾਨਾ ਨਗਰ ਮੋਗਾ ਅਤੇ ਅਰੁਣ ਸਾਰਵਾਨ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਜੀਵ ਗਾਂਧੀ ਨਗਰ ਗਲੀ ਨੰਬਰ 1 ਮੋਗਾ ਨੂੰ ਦਿੱਤੇ ਸਨ। ਜਿਸ ਤੇ ਕਾਰਵਾਈ ਕਰਦੇ ਹੋਏ ਦੋਨਾਂ ਦੋਸ਼ੀਆਂ ਬਲਰਾਜ ਸਿੰਘ ਅਤੇ ਅਰੁਣ ਸਾਰਵਾਨ ਨੂੰ ਜੀ.ਟੀ ਰੋਡ ਮੋਗਾ-ਲੁਧਿਆਣਾ ਤੋ ਪਿੰਡ ਚੁਗਾਵਾਂ ਨੂੰ ਜਾਂਦੀ ਲਿੰਕ ਰੋਡ ਪੁਲ ਸੇਮ ਨਾਲਾ ਤੋਂ ਸਕਾਰਪੀਉ ਗੱਡੀ ਪੀ.ਬੀ.29ਏ.ਏ.6709 ਸਮੇਤ ਕਾਬੂ ਕਰਕੇ ਦੋਸ਼ੀ ਬਲਰਾਜ ਸਿੰਘ ਉਕਤ ਪਾਸੋ ਇੱਕ ਪਿਸਟਲ ਬਰੇਟਾ 9 ਐਮ.ਐਮ ਸਮੇਤ 05 ਰੌਂਦ ਜਿੰਦਾ ਅਤੇ ਦੋਸ਼ੀ ਅਰੁਣ ਸਾਰਵਾਨ ਉਕਤ ਪਾਸੋਂ ਇੱਕ ਪਿਸਟਲ ਬਰੇਟਾ 9 ਐਮ.ਐਮ ਸਮੇਤ 05 ਰੌਂਦ ਜਿੰਦਾ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ”ਏ” ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ, ਜੋ ਕਿ ਕਨੇਡਾ ਵਿੱਚ ਰਹਿ ਰਿਹਾ ਹੈ, ਨੇ ਫੇਸਬੁੱਕ ਰਾਂਹੀ ਅਮਨਦੀਪ ਸਿੰਘ ਉਰਫ ਗੋਰਾ ਨਾਲ ਸਪੰਰਕ ਕਰਕੇ ਉਸਨੂੰ ਪੈਸੇ ਅਤੇ ਬਾਹਰ ਲੈਕੇ ਜਾਣ ਦਾ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੇ ਖਤਰਨਾਕ ਵਿਦੇਸ਼ੀ ਪਿਸਟਲ ਕੰਪਨੀ ਬਰੇਟਾ ਅਰਸ਼ਦੀਪ ਸਿੰਘ ਉਰਫ ਅਰਸ਼ ਨੇ ਹੀ ਮੁਹੱਈਆ ਕਰਵਾਕੇ ਦਿੱਤੇ ਹਨ। ਅਮਨਦੀਪ ਸਿੰਘ ਉਰਫ ਗੋਰਾ ਵੀ ਅਰਸ਼ਦੀਪ ਸਿੰਘ ਉਰਫ ਅਰਸ਼ ਦੇ ਸਾਥੀ ਰਮਨ ਜੱਜ (ਜੋ ਕਿ ਗੈਂਗਸਟਰ ਗਗਨਦੀਪ ਜੱਜ, ਜੋ ਇਸ ਵਕਤ ਕਨੇਡਾ ਰਹਿੰਦਾ ਹੈ, ਉਸਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਰਮਨ ਜੱਜ ਦੇ ਕਹਿਣ ਤੇ ਕੋਈ ਵੱਡੀ ਵਾਰਦਾਤ ਕਰਨ ਦੇ ਫਿਰਾਕ ਵਿੱਚ ਸਨ। ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।