Headlines

ਫਗਵਾੜਾ ਵਿਖੇ 20 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ‘ਤੇ ਚੇਤਨਾ ਮਾਰਚ – ਨਯਨ ਜੱਸਲ ਨਗਰ ਨਿਗਮ ਕਮਿਸ਼ਨਰ ਫਗਵਾੜਾ ਨੂੰ ਪ੍ਰੋਗਰਾਮ ਆਰੰਭ ਕਰਨ ਦਾ ਦਿੱਤਾ ਸੱਦਾ

ਫਗਵਾੜਾ, 17 ਫਰਵਰੀ
 ਪੰਜਾਬੀ ਕਲਾ ਅਤੇ ਸਾਹਿਤ ਕੇਂਦਰ ਤੇ ਸੰਗੀਤ ਦਰਪਣ ਅਤੇ ਪੰਜਾਬੀ ਵਿਰਸਾ ਟਰੱਸਟ ਦੀ ਟੀਮ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ 20 ਫਰਵਰੀ 2023 ਨੂੰ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਚੇਤਨਾ ਮਾਰਚ ਕੀਤਾ ਜਾ ਰਿਹਾ ਹੈ।ਇਸ ਸੰਬਧ ਚ ਪ੍ਰਬੰਧਕਾਂ ਦੀ ਟੀਮ ਤਰਨਜੀਤ ਸਿੰਘ ਕਿੰਨੜਾ ਪ੍ਰਧਾਨ ਪੰਜਾਬੀ ਕਲਾ ਅਤੇ ਸਾਹਿਤ ਕੇਂਦਰਫਗਵਾੜਾ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਪੰਜਾਬੀ ਵਿਰਸਾ ਟਰੱਸਟ ਅੱਜ ਨਯਨ ਜੱਸਲ ਨਗਰ ਨਿਗਮ ਕਮਿਸ਼ਨਰ ਫਗਵਾੜਾ ਨੂੰ ਮਿਲੀ ਅਤੇ ਪ੍ਰੋਗਰਾਮ ਆਰੰਭ ਕਰਨ ਦਾ ਸੱਦਾ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਤਰਨਜੀਤ ਸਿੰਘ ਕਿੰਨੜਾ ਪ੍ਰਧਾਨ ਪੰਜਾਬੀ ਕਲਾ ਅਤੇ ਸਾਹਿਤ ਕੇਂਦਰਫਗਵਾੜਾ ਅਤੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਜਨਰਲ ਸਕੱਤਰ ਪੰਜਾਬੀ ਵਿਰਸਾ ਟਰੱਸਟ ਨੇ ਕਿਹਾ ਕਿ ਇਹ ਮਾਰਚ ਮਿਤੀ 20 ਫਰਵਰੀ 2023, ਦਿਨਸੋਮਵਾਰ ਸਵੇਰੇ 10:30 ਬਲੱਡ ਬੈਂਕਗੁਰੂ ਹਰਿਗੋਬਿੰਦ ਨਗਰਫਗਵਾੜਾ ਤੋਂ ਆਰੰਭ ਹੋਵੇਗਾ। ਉਹਨਾ ਨੇ ਕਿਹਾ ਕਿ ਇਸ ਮਾਰਚ ਚ ਸ਼ਮੂਲੀਅਤ ਪੰਜਾਬ ਦੇ  ਖੁਸ਼ਹਾਲ ਭਵਿੱਖ ਦੀਪੰਜਾਬ ਦੀ ਤਰੱਕੀਪੰਜਾਬ ਦੀ ਸ਼ਾਂਤੀ ਦੀ ਗਵਾਹੀ ਹੋਵੇਗੀ।